ਅਜਿਤਾ ਰੰਧਾਵਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਜਿਤਾ ਰੰਧਾਵਾ: ਗੁਰਦਾਸਪੁਰ ਜ਼ਿਲ੍ਹੇ ਦੇ ਪੱਖੋਕੇ ਰੰਧਾਵੇ ਪਿੰਡ ਦਾ ਇਕ ਜੱਟ ਜੋ ਗੁਰੂ ਨਾਨਕ ਦੇਵ ਜੀ ਦਾ ਸਿੱਖ ਬਣਿਆ। ਬਾਬਾ ਮੂਲ ਚੰਦ ਚੋਣਾ ਖਤ੍ਰੀ ਅਸਲੋਂ ਇਸੇ ਪਿੰਡ ਦਾ ਨਿਵਾਸੀ ਸੀ , ਪਰ ਕੰਮ-ਕਾਰ ਲਈ ਬਟਾਲੇ ਜਾ ਵਸਿਆ ਸੀ ਅਤੇ ਉਥੇ ਹੀ ਆਪਣੀ ਪੁੱਤਰੀ ‘ਸੁਲਖਣੀ’ (ਚੋਣੀ) ਦਾ ਵਿਆਹ ਗੁਰੂ ਨਾਨਕ ਦੇਵ ਜੀ ਨਾਲ ਕੀਤਾ ਸੀ। ਉਦਾਸੀਆਂ ਤੋਂ ਪਰਤਣ’ਤੇ ਗੁਰੂ ਨਾਨਕ ਦੇਵ ਜੀ ਆਪਣੇ ਸਹੁਰੇ ਪਿੰਡ ਆਏ ਅਤੇ ਅਜਿਤੇ ਦੇ ਖੂਹ ਦੇ ਨੇੜੇ ਆ ਕੇ ਬਿਸਰਾਮ ਕੀਤਾ। ਅਜਿਤਾ ਗੁਰੂ ਜੀ ਦੀ ਨੂਰਾਨੀ ਸ਼ਖ਼ਸੀਅਤ ਤੋਂ ਬਹੁਤ ਪ੍ਰ-ਭਾਵਿਤ ਹੋਇਆ ਅਤੇ ਉਨ੍ਹਾਂ ਨਾਲ ਅਧਿਆਤਮਿਕਤਾ ਬਾਰੇ ਵਿਚਾਰ-ਵਟਾਂਦਰਾ ਕੀਤਾ। ਅੰਤ ਵਿਚ ਉਹ ਗੁਰੂ ਜੀ ਦੀ ਵਿਚਾਰਧਾਰਾ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਨ੍ਹਾਂ ਦਾ ਸਿੱਖ ਬਣ ਗਿਆ। ਜਨਮਸਾਖੀ ਸਾਹਿਤ ਵਿਚ ਗੁਰੂ ਜੀ ਨਾਲ ਹੋਏ ਇਸ ਦੇ ਮੇਲ ਦਾ ਉੱਲੇਖ ਹੋਇਆ ਹੈ ਅਤੇ ਕਿਤੇ ਕਿਤੇ ਗੁਰੂ ਜੀ ਨਾਲ ਹੋਈ ਇਸ ਦੀ ਵਿਚਾਰ-ਚਰਚਾ ਦਾ ਬ੍ਰਿੱਤਾਂਤ ਵੀ ਦਿੱਤਾ ਹੋਇਆ ਮਿਲਦਾ ਹੈ ਜੋ ਗੋਸਟਿ ‘ਅਜਿਤੇ ਰੰਧਾਵੇ ਨਾਲ ਹੋਈ’ ਸਿਰਲੇਖ ਨਾਲ ਪ੍ਰਸਿੱਧ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2338, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.